ਖ਼ਤਰਨਾਕ ਵਿਅਕਤੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dangerous person_ਖ਼ਤਰਨਾਕ ਵਿਅਕਤੀ: ਰਸ਼ੀਦ ਮੀਆਂ ਉਰਫ਼ ਛਵਾ ਅਹਿਮਦੀਆ ਬਨਾਮ ਪੁਲਿਸ ਕਮਿਸ਼ਨਰ, ਅਹਿਮਦਾਬਾਦ (ਏ ਆਈ ਆਰ 1989 ਐਸ ਸੀ 1703) ਵਿਚ ਗੁਜਰਾਤ ਪ੍ਰੀਵਨੈਸ਼ਨ ਆਫ਼ ਐਂਟੀ ਸੋਸ਼ਲ ਐਕਟਿਵਿਟੀਜ਼ ਐਕਟ, 1985 ਬਾਬਤ ਅਦਾਲਤ ਦਾ ਕਹਿਣਾ ਹੈ ਕਿ ਵਾਕੰਸ਼ ਖ਼ਤਰਨਾਕ ਵਿਅਕਤੀ ਦਾ ਮਤਲਬ ਹੈ ਕੋਈ ਅਜਿਹਾ ਵਿਅਕਤੀ ਜੋ ਖ਼ੁਦ ਜਾਂ ਟੋਲੀ ਦੇ ਮੈਂਬਰ ਜਾਂ ਲੀਡਰ ਦੇ ਰੂਪ ਵਿਚ ਭਾਰਤੀ ਦੰਡ ਸੰਘਤਾ 1860 ਦੇ ਅਧਿਆਏ xvi ਜਾਂ ਅਧਿਆਏ xvii ਜਾਂ ਅਧਿਆਏ xxii ਜਾਂ ਸ਼ਸਤਰ ਐਕਟ, 1959 ਦੇ ਅਧਿਆਏ v ਅਧੀਨ ਆਦੀ ਤੌਰ ਤੇ ਅਪਰਾਧ ਕਰਦਾ ਹੈ ਜਾਂ ਅਪਰਾਧ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਉਨ੍ਹਾਂ ਅਪਰਾਧਾਂ ਦੀ ਸ਼ਹਿ ਦਿੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.